ਐੱਚਆਈਵੀ (HIV) ਅਤੇ ਤੁਹਾਡਾ ਬੱਚਾ

HIV and your child [ Punjabi ]

PDF download is not available for Arabic and Urdu languages at this time. Please use the browser print function instead

ਬੱਚਿਆਂ ਨੂੰ ਐੱਚਆਈਵੀ ਕਿਵੇਂ ਲੱਗਦੀ ਹੈ ਬਾਰੇ ਸਿੱਖਿਆ ਹਾਸਲ ਕਰੋ, ਇਹ ਉਨ੍ਹਾਂ ਦੇ ਸਰੀਰਾਂ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਅਤੇ ਮਾਪੇ ਵਜੋਂ ਆਪਣੇ ਬੱਚੇ ਨੂੰ ਜਿੱਥੋਂ ਤੀਕ ਸੰਭਵ ਹੋਵੇ ਤੰਦਰੁਸਤ ਰੱਖਣ ਲਈ ਤੁਹਾਨੂੰ ਕੀ ਜਾਣਨ ਦੀ ਲੋੜ ਹੁੰਦੀ ਹੈ।

ਐੱਚਆਈਵੀ ਤੋਂ ਕੀ ਭਾਵ ਹੁੰਦਾ ਹੈ?

ਅੇਚਆਈਵੀ ਦੇ ਸੈੱਲ ਦਾ ਹਮਲਾ
ਐਚਆਈਵੀ ਸੀ ਡੀ 4 ਦੇ ਸੈੱਲ ਨਾਲ ਜੁੜ ਜਾਂਦੀ ਹੈ ਅਤੇ ਆਪਣੇ ਅੰਦਰ ਦੇ ਮਾਦੇ ਨੂੰ ਅੰਦਰ ਪਹੁੰਚਾਅ ਦਿੰਦੀ ਹੈ।

ਐੱਚਆਈਵੀ (HIV) ਤੋਂ ਭਾਵ ਹੈ ਹਿਊਮਨ ਇਮਿਊਨੋਡੈਫ਼ੀਸ਼ੈਨਸੀ ਵਾਇਰਸ ( Human Immunodeficiency Virus)। ਐੱਚਆਈਵੀ (HIV) ਸੀਡੀ 4 ਸੈੱਲ (CD 4 Cell) ਨਾਂ ਵਾਲੇ ਖ਼ੂਨ ਦੇ ਸਫ਼ੈਦ ਸੈੱਲ ਉੱਤੇ ਹਮਲਾ ਕਰਦੀ ਹੈ। ਸੀਡੀ 4 ਸੈੱਲ ਲਾਗਾਂ ਵਿਰੁੱਧ ਲੜਦੇ ਹਨ। ਸੀਡੀ 4 ਸੈੱਲਾਂ ਨੂੰ ਕਈ ਵਾਰੀ ਟੀ ਸੈੱਲਜ਼, ਇਮਦਾਦੀ ਸੈੱਲਜ਼, ਜਾਂ ਸੀਡੀ 4 ਲਿੰਫ਼ੋਸਾਈਟਸ ਵੀ ਕਿਹਾ ਜਾਂਦਾ ਹੈ।

ਐੱਚਆਈਵੀ (HIV) ਜਦੋਂ ਸੀਡੀ 4 ਸੈੱਲਾਂ ਵਿੱਚ ਦਾਖ਼ਲ ਹੋ ਜਾਂਦੀ ਹੈ ਤਾਂ ਸੈੱਲ ਨੂੰ ਆਪਣੀਆਂ ਹੋਰ ਨਕਲਾਂ ਬਣਾਉਣ ਲਈ ਵਰਤਦਾ ਹੈ। ਇਸ ਅਮਲ ਦੌਰਾਨ ਇਹ ਸੈੱਲ ਨੂੰ ਨਸ਼ਟ ਕਰ ਦਿੰਦਾ ਹੈ।

ਜਿਉਂ ਜਿਉਂ ਸਮਾ ਲੰਘਦਾ ਹੈ ਅਤੇ ਹੋਰ ਵਾਇਰਸ ਬਣਦੇ ਜਾਂਦੇ ਹਨ, ਸੀਡੀ 4 ਸੈੱਲਾਂ ਦੀ ਗਿਣਤੀ ਘਟ ਜਾਂਦੀ ਹੈ। ਇਸ ਨਾਲ ਇਮਿਊਨ ਸਿਸਟਿਮ ਕਮਜ਼ੋਰ ਪੈ ਜਾਂਦਾ ਹੈ ਤੇ ਇਸ ਦੀ ਦੂਜੀਆਂ ਲਾਗਾਂ ਅਤੇ ਕੈਂਸਰ ਦੀਆਂ ਕੁਝ ਕਿਸਮਾਂ ਨਾਲ ਲੜਨ ਦੀ ਯੋਗਤਾ ਘਟ ਜਾਂਦੀ ਹੈ।

ਐੱਚਆਈਵੀ (HIV) ਅਤੇ ਏਡਜ਼ ਵਿੱਚ ਵੱਖਰਾਪਣ

ਲਾਗ ਵਾਲੇ ਸੀ ਡੀ 4 ਸੈੱਲ ਐਚਆਈਵੀ ਵਾਇਰਸ ਦੀਆਂ ਵੱਧ ਨਕਲਾਂ ਬਣਾਉਣ ਲਈ ਵਰਤੇ ਜਾਂਦੇ ਹਨ। ਇਸ ਨਾਲ ਸੀ ਡੀ 4 ਸੈੱਲ ਨਸ਼਼ਟ ਹੋ ਜਾਂਦੇ ਹਨ।

ਐੱਚਆਈਵੀ (HIV) ਦੀ ਲਾਗ ਤੋਂ ਭਾਵ ਹੈ ਕਿ ਵਿਅਕਤੀ ਦੇ ਸਰੀਰ ਅੰਦਰ ਐੱਚਆਈਵੀ ਦਾ ਵਾਇਰਸ ਹੈ। ਕਈ ਲੋਕ ਕੁਝ ਸਮੇਂ ਲਈ ਇਸ ਲਾਗ ਦੇ ਹੁੰਦਿਆਂ ਵੀ ਤੰਦਰੁਸਤ ਰਹਿੰਦੇ ਹਨ, ਪਰ ਦੂਸਰੇ ਛੇਤੀ ਹੀ ਬਿਮਾਰ ਪੈ ਜਾਣਗੇ। ਜਦੋਂ ਐੱਚਆਈਵੀ ਤੁਹਾਡੇ ਸਰੀਰ ਅੰਦਰ ਦਾਖ਼ਲ ਹੋ ਜਾਵੇ ਤਾਂ ਇਹ ਕਦੇ ਵੀ ਪੂਰੀ ਤਰ੍ਹਾਂ ਨਿਕਲਦੀ ਨਹੀਂ। ਜਿੰਨ੍ਹਾਂ ਲੋਕਾਂ ਦੇ ਖ਼ੂਨ ਵਿੱਚ ਐੱਚਆਈਵੀ ਹੋਵੇ ਉਨ੍ਹਾਂ ਨੂੰ ਐੱਚਆਈਵੀ ਪਾਜ਼ੇਟਿਵ ਕਿਹਾ ਜਾਂਦਾ ਹੈ।

ਏਡਜ਼ ਤੋਂ ਭਾਵ ਹੈ ਐਕੁਆਇਰਡ ਇਮਿਊਨ ਡੈਫ਼ੀਸ਼ੈਨਸੀ ਸਿੰਡ੍ਰੱਮ। ਇਹ ਐੱਚਆਈਵੀ (HIV) ਦੀ ਲਾਗ ਦੇ ਬਆਦ ਦਾ ਪੜਾਅ ਹੁੰਦਾ ਹੈ, ਜੋ ਓਦੋਂ ਵਾਪਰਦਾ ਹੈ ਜਦੋਂ:

  • ਸੀਡੀ 4 ਦੀ ਗਿਣਤੀ ਬਹੁਤ ਘੱਟ ਹੋਵੇ
  • ਗੰਭੀਰ ਲਾਗਾਂ ਦੀਆਂ ਕਿਸਮਾਂ ਵਿੱਚੋਂ ਕੋਈ ਜਾਂ ਕੈਂਸਰ ਲੱਗ ਜਾਵੇ

ਬੱਚਿਆਂ ਨੂੰ ਐੱਚਆਈਵੀ (HIV) ਕਿਵੇਂ ਲੱਗਦੀ ਹੈ

ਬੱਚਿਆਂ ਨੂੰ ਐੱਚਆਈਵੀ ਹੇਠ ਦਰਜ ਗੱਲਾਂ ਤੋਂ ਲੱਗਦੀ ਹੈ:

  • ਕਈ ਬੱਚਿਆਂ ਨੂੰ ਐੱਚਆਈਵੀ ਆਪਣੀਆਂ ਅਜਿਹੀਆਂ ਮਾਵਾਂ ਤੋਂ ਲੱਗਦੀ ਹੈ ਜਿੰਨ੍ਹਾਂ ਨੂੰ ਲਾਗ ਲੱਗੀ ਹੋਵੇ। ਐੱਚਆਈਵੀ ਗਰਭ ਅਵੱਸਥਾ ਦੌਰਾਨ, ਜਨਮ ਸਮੇਂ, ਜਾਂ ਛਾਤੀ ਦਾ ਦੁੱਧ ਚੁੰਘਾਉਣ ਰਾਹੀਂ ਬੱਚਿਆਂ ਨੂੰ ਲੱਗ ਜਾਂਦੀ ਹੈ।
  • ਕਈ ਬੱਚਿਆਂ ਨੂੰ ਐੱਚਆਈਵੀ ਅਜਿਹੇ ਖ਼ੂਨ ਜਾਂ ਖ਼ੂਨ ਦੀਆਂ ਵਸਤਾਂ ਤੋਂ ਲੱਗ ਜਾਂਦੀ ਹੈ ਜਿੰਨ੍ਹਾਂ ਵਿੱਚ ਐੱਚਆਈਵੀ ਪਹਿਲਾਂ ਹੀ ਹੋਵੇ। ਕਈ ਬੱਚਿਆਂ ਨੂੰ ਦੂਸ਼ਤ ਸੂਈਆਂ ਜਾਂ ਸਰਜਰੀ ਦੇ ਯੰਤਰਾਂ ਤੋਂ ਵੀ ਲੱਗ ਜਾਂਦੀ ਹੈ। ਇਹ ਅਜਿਹੇ ਦੇਸ਼ਾਂ ਵਿੱਚ ਹੁੰਦੀ ਹੈ ਜਿੱਥੇ ਖ਼ੂਨ ਦੇਣ ਲੱਗਿਆਂ ਖ਼ੂਨ ਦਾ ਟੈਸਟ ਨਹੀਂ ਕੀਤਾ ਜਾਂਦਾ ਅਤੇ ਸਰਜਰੀ ਦੇ ਯੰਤਰਾਂ ਅਤੇ ਸੂਈਆਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ ਜਾਂ ਜਰਮ-ਰਹਿਤ ਨਹੀਂ ਕੀਤਾ ਜਾਂਦਾ।
  • ਦੁਰਵਿਹਾਰ ਦੇ ਸ਼ਿਕਾਰ 13-19 ਸਾਲ ਦੀ ਉਮਰ ਦੇ ਯੁਵਕਾਂ ਜਾਂ ਬੱਚਿਆਂ ਨੂੰ ਅਸੁਰੱਖਿਅਤ ਲਿੰਗਕ ਸੰਪਰਕ ਕਰ ਕੇ ਐੱਚਆਈਵੀ ਲੱਗ ਜਾਂਦੀ ਹੈ।
  • ਜਦੋਂ ਸੂਈਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤਾਂ ਨਾੜੀ ਵਿੱਚ ਸੂਈ (IV) ਰਾਹੀਂ ਲਈਆਂ ਜਾਂਦੀਆਂ ਡਰੱਗਾਂ ਕਾਰਨ ਵੀ ਐੱਚਆਈਵੀ ਦੀ ਲਾਗ ਲੱਗ ਸਕਦੀ ਹੈ।

ਜੇ ਬੱਚਾ ਐੱਚਆਈਵੀ ਵਾਲਾ ਹੋਵੇ ਉਸ ਪ੍ਰਤੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਕੀ ਭਾਵਨਾ ਹੋਵੇਗੀ

ਜੇ ਤੁਹਾਡੇ ਬੱਚੇ ਨੂੰ ਐੱਚਆਈਵੀ ਹੋਵੇ, ਤਾਂ ਇਹ ਪਤਾ ਕਰਨ ਲਈ ਕਿਤੇ ਤੁਹਾਨੂੰ ਵੀ ਐੱਚਆਈਵੀ ਨਹੀਂ ਲੱਗੀ ਹੋਈ, ਤੁਹਾਨੂੰ ਆਪਣਾ ਟੈਸਟ ਵੀ ਕਰਵਾਉਣਾ ਚਾਹੀਦਾ ਹੈ। ਜੇ ਤੁਹਾਡਾ ਬੱਚਾ ਐੱਚਆਈਵੀ ਪਾਜ਼ੇਟਿਵ ਹੋਵੇ, ਤਾਂ ਤੁਹਾਡੇ ਦੂਜੇ ਬੱਚਿਆਂ ਅਤੇ ਲਿੰਗਕ ਸਾਥੀਆਂ ਦਾ ਟੈਸਟ ਵੀ ਕੀਤਾ ਜਾਣਾ ਚਾਹੀਦਾ ਹੈ। ਇਸ ਕਾਰਨ ਤੁਹਾਨੂੰ ਇਹ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਤੰਦਰੁਸਤ ਰਹੋ ਅਤੇ ਆਪਣੇ ਬੱਚੇ ਅਤੇ ਪਰਿਵਾਰ ਦੀ ਸਾਂਭ-ਸੰਭਾਲ ਕਰ ਸਕੋ।

ਤੁਹਾਡੇ ਅਜਿਹੇ ਬੱਚੇ ਅਤੇ ਪਰਿਵਾਰ ਦੇ ਮੈਂਬਰ, ਜੋ ਐੱਚਆਈਵੀ ਪਾਜ਼ੇਟਿਵ ਹੋਣ, ਨੂੰ ਬਾਕਾਇਦਾ ਤੌਰ ਤੇ ਅਜਿਹੇ ਕਲਿਨਿਕ ਜਾਣਾ ਚਾਹੀਦਾ ਹੈ ਜੋ ਐੱਚਆਈਵੀ ਦਾ ਇਲਾਜ ਕਰਨ ਵਿੱਚ ਮਹਾਰਤ ਰੱਖਦਾ ਹੋਵੇ।

ਐੱਚਆਈਵੀ ਵਾਲੇ ਬੱਚਿਆਂ ਦੇ ਇਲਾਜ

ਜੇ ਇਲਾਜ ਨਾ ਕੀਤਾ ਜਾਵੇ ਸੀ ਡੀ 4 ਸੈੱਲਾਂ ਦੀ ਗਿਣਤੀ ਘਟ ਜਾਂਦੀ ਹੈ ਅਤੇ ਬਿਮਾਰੀ ਤੋਂ ਬਚਾਉ ਕਰਨ ਵਾਲੀ ਪ੍ਰਣਾਲੀ ਕਮਜ਼ੋਰ ਪੈ ਜਾਂਦਾ ਹੈ।

ਐੱਚਆਈਵੀ ਵਾਲੇ ਬੱਚਿਆਂ ਦਾ ਇਲਾਜ ਕਰਨ ਦੇ ਦੋ ਮੁੱਖ ਤਰੀਕੇ ਹਨ:

  • ਐੱਚਆਈਵੀ ਦੇ ਇਲਾਜ ਲਈ ਦਵਾਈਆਂ
  • ਦੂਜੀਆਂ ਲਾਗਾਂ ਲੱਗਣ ਉੱਤੇ ਰੋਕ-ਥਾਮ ਕਰਨ ਲਈ ਦਵਾਈਆਂ

ਦਵਾਈਆਂ, ਜਿਹੜੀਆਂ ਐੱਚਆਈਵੀ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ, ਉਹ ਵਾਇਰਸ ਨੂੰ ਆਪਣੇ ਜਿਹੀਆਂ ਨਕਲਾਂ ਬਣਾਉਣ ਵਿੱਚ ਰੋਕ ਪਾਉਂਦੀਆਂ ਹਨ। ਇਨ੍ਹਾਂ ਨੂੰ ਐਂਟੀ-ਰੈਟ੍ਰੋਵਾਇਰਲਜ਼ (anti-retrovirals)ਕਿਹਾ ਜਾਂਦਾ ਹੈ; ਜਦੋਂ ਇਨ੍ਹਾਂ ਨੂੰ ਮਿਲਾ ਕੇ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਕੰਬੀਨੇਸ਼ਨ ਐਂਟੀ-ਰੈਟ੍ਰੋਵਾਇਰਲਜ਼ ਥੈਰਪੀ (anti-retroviral therapy) ਜਾਂ ਹਾਈਲੀ ਐਕਟਿਵ ਐਂਟੀ-ਰੈਟ੍ਰੋਵਾਇਰਲ ਥੈਰਪੀ (HAART) ਦੇ ਹਵਾਲੇ ਨਾਲ ਸੰਬੋਧਤ ਕੀਤਾ ਜਾਂਦਾ ਹੈ। ਇਹ ਤਾਂ ਹੀ ਲਾਭਵੰਦ ਹੋ ਸਕਦੀਆਂ ਹਨ ਜੇ ਇਨ੍ਹਾਂ ਨੂੰ ਨੁਸਖ਼ੇ ਮੁਤਾਬਕ ਲਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਕੋਈ ਖ਼ੁਰਾਕ ਖੁੰਝਾਈ ਨਾ ਜਾਵੇ।

ਦੂਜੀਆਂ ਲਾਗਾਂ ਦੀ ਰੋਕ-ਥਾਮ ਲਈ ਦੂਜੀਆਂ ਦਵਾਈਆਂ ਲਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਅਜਿਹੇ ਡਰੱਗਜ਼ ਸ਼ਾਮਲ ਹੁੰਦੇ ਹਨ ਜਿਵੇਂ ਕਿ ਟ੍ਰਿਮਾਥੋਪਿਰੀਨ-ਸਲਫ਼ਾਮੇਥੋਕਕਜ਼ੋਲ (ਸੈਪਟਰਾ) ਜੋ ਮੰਦੇ ਨਮੂੰਨੀਏ ਦੀ ਇੱਕ ਕਿਸਮ ਦੀ ਰੋਕ-ਥਾਮ ਲਈ ਦਿੱਤੀ ਜਾਂਦੀ ਹੈ। ਰੋਕ-ਥਾਮ ਕਰਨ ਲਈ ਇਹ ਦਵਾਈਆਂ ਸਾਰੇ ਬੱਚਿਆਂ ਨੂੰ ਦੇਣ ਦੀ ਲੋੜ ਨਹੀਂ ਹੁੰਦੀ। ਇਹ ਸਿਰਫ਼ ਓਦੋਂ ਹੀ ਦਿੱਤੀਆਂ ਜਾਂਦੀਆਂ ਹਨ ਜਦੋਂ ਬੱਚੇ ਦਾ ਇਮਿਊਨ ਸਿਸਟਮ (ਬਿਮਾਰੀ ਤੋਂ ਬਚਾਅ ਕੲਨ ਵਾਲਾ ਸਿਸਟਮ) ਏਨਾਂ ਕਮਜ਼ੋਰ ਪੈ ਚੁਕਿਆ ਹੋਵੇ ਕਿ ਅਜਿਹੀਆਂ ਕਿਸਮਾਂ ਦੀਆਂ ਲਾਗਾਂ ਲੱਗਣ ਦੀ ਸੰਭਾਵਨਾ ਹੋਵੇ।

ਆਪਣੇ ਬੱਚੇ ਦੀਆਂ ਕਲਿਨਿਕ ਵਿਖੇ ਐਪੁਆਇਂਟਮੈਂਟਾਂ ਸਮੇਂ ਕੀ ਕੀਤਾ ਜਾਂਦਾ ਹੈ

ਸਾਰੇ ਬੱਚਿਆਂ ਨੂੰ ਉਨ੍ਹਾਂ ਦੀ ਸਿਹਤ ਦਾ ਮੁਆਇਨਾ ਕਰਵਾਉਣ ਲਈ, ਆਮ ਤੌਰ ਤੇ ਹਰ 1 ਤੋਂ 3 ਮਹੀਨੇ ਵਿੱਚ, ਕਲਿਨਿਕ ਜਾਣਾ ਚਾਹੀਦਾ ਹੈ। ਤੁਹਾਡੇ ਬੱਚੇ ਦਾ ਭਾਰ ਤੋਲਿਆ ਜਾਵੇਗਾ ਅਤੇ ਮਾਪਿਆ ਜਾਵੇਗਾ ਕਿ ਉਹ ਕਿੰਨਾ ਕੁ ਵਧ ਰਿਹਾ ਹੈ। ਤੁਹਾਡੀ ਪਿਛਲੀ ਫ਼ੇਰੀ ਤੋਂ ਪਿੱਛੋਂ ਤੁਹਾਡੇ ਬੱਚੇ ਦੀ ਸਿਹਤ ਦਾ ਮੁਆਇਨਾ ਕਰਨ ਲਈ, ਤੁਹਾਡੇ ਬੱਚੇ ਨੂੰ ਨਰਸ ਅਤੇ ਇੱਕ ਜਾਂ ਵੱਧ ਡਾਕਟਰ ਵੇਖਣਗੇ। ਇਹ ਵੇਖਣ ਲਈ ਕਿ ਉਸ ਦਾ ਇਮਿਊਨ ਸਿਸਟਿਮ ਕਿਵੇਂ ਕੰਮ ਕਰਦਾ ਹੈ, ਖ਼ੂਨ ਵਿੱਚ ਕਿੰਨਾ ਕੁ ਵਾਇਰਸ ਹੈ, ਅਤੇ ਆਮ ਸਿਹਤ ਸੰਬੰਧੀ ਦੂਜੇ ਟੈਸਟ ਕਰਨ ਲਈ ਥੋੜ੍ਹੀ ਮਾਤਰਾ ਵਿੱਚ ਤੁਹਾਡੇ ਬੱਚੇ ਦਾ ਖ਼ੂਨ ਲਿਆ ਜਾਵੇਗਾ।

ਐੱਚਆਈਵੀ ਦਾ ਪਤਾ ਲਾਉਣ ਲਈ ਟੈਸਟ

ਇਹ ਪਤਾ ਕਰਨ ਲਈ ਕਿ ਤੁਹਾਡੇ ਬੱਚੇ ਦੀ ਲਾਗ ਕਿਵੇਂ ਹੈ, ਹਰ 3 ਤੋਂ 4 ਮਹੀਨਿਆਂ ਪਿੱਛੋਂ ਵਿਸੇਸ਼ ਬਲੱਡ ਵਰਕ (ਖ਼ੂਨ ਆਦਿ ਲੈਣਾ) ਕੀਤਾ ਜਾਵੇਗਾ। ਦੋ ਟੈਸਟ ਕੀਤੇ ਜਾਣਗੇ:

  • ਵਾਇਰਲ ਲੋਡ (ਐੱਚਆਈਵੀ ਵਾਇਰਸ ਕਿੰਨਾ ਕੁ ਗਾੜ੍ਹਾ ਹੋਇਆ ਹੈ) ਜਿਸ ਵਿੱਚ ਖ਼ੂਨ ਅੰਦਰ ਐੱਚਆਈਵੀ ਦੇ ਵਾਇਰਸਾਂ ਦੀ ਗਿਣਤੀ ਕੀਤੀ ਜਾਂਦੀ ਹੈ।
  • ਸੀ ਡੀ 4 ਸੈੱਲ (CD 4 cell) ਦੀ ਗਿਣਤੀ ਤੋਂ ਭਾਵ ਹੈ ਸੀ ਡੀ 4 ਸੈੱਲਾਂ (CD 4 cells) ਦਾ ਕੁੱਲ੍ਹ ਨੰਬਰ। ਇਹ ਦੱਸਦਾ ਹੈ ਕਿ ਇਮਿਊਨ ਸਿਸਟਿਮ ਕਿੰਨੀ ਕੁ ਚੰਗੀ ਹਾਲਤ ਵਿੱਚ ਹੈ। ਸੀ ਡੀ 4 ਸੈੱਲ (CD 4 cell) ਦਾ ਆਮ ਨੰਬਰ ਬੱਚੇ ਦੀ ਉਮਰ ਉੱਤੇ ਨਿਰਭਰ ਕਰਦਾ ਹੈ।

ਉਹ ਵਿਅਕਤੀ, ਜੋ ਤੁਹਾਡੇ ਬੱਚੇ ਨੂੰ ਵੇਖਣ ਲਈ, ਕਲਿਨਿਕ ਵਿੱਚ ਮੌਜੂਦ ਹੁੰਦੇ ਹਨ

ਤੁਹਾਡੇ ਬੱਚੇ ਦੇ ਡਾਕਟਰਾਂ ਅਤੇ ਨਰਸਾਂ ਤੋਂ ਇਲਾਵਾ, ਹੇਠ ਦਰਜ ਵਿਅਕਤੀਆਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ:

  • ਭਾਵੁਕ ਸਮੱਸਿਆਵਾਂ ਅਤੇ ਪਰਿਵਾਰ ਦੀਆਂ ਚਿੰਤਾਵਾਂ ਬਾਰੇ ਅਤੇ ਐੱਚਆਈਵੀ ਤੁਹਾਡੇ ਪਰਿਵਾਰ ਉੱਤੇ ਕਿਵੇਂ ਅਸਰ ਪਾ ਰਹੀ ਹੈ ਬਾਰੇ ਸੋਸ਼ਲ ਵਰਕਰ ਤੁਹਾਡੇ ਨਾਲ ਗੱਲ ਕਰ ਸਕਦਾ ਹੈ। ਸੋਸ਼ਲ ਵਰਕਰ ਅਜਿਹੇ ਮਸਲਿਆਂ, ਜਿਵੇਂ ਕਿ ਪੈਸੇ ਦੀਆਂ ਸਮੱਸਿਆਵਾਂ, ਡਰੱਗਾਂ ਦੇ ਖ਼ਰਚਿਆਂ, ਅਤੇ ਇੰਮੀਗਰੇਸ਼ਨ ਮਸਲਿਆਂ ਬਾਰੇ ਮਦਦ ਕਰ ਸਕਦਾ ਹੈ।
  • ਭੋਜਨ ਮਾਹਰ ਤੁਹਾਡੇ ਨਾਲ ਤੁਹਾਡੇ ਬੱਚੇ ਲਈ ਲੋੜੀਂਦੀ ਖ਼ੁਰਾਕ ਅਤੇ ਪੋਸ਼ਟਿਕ ਭੋਜਨ ਬਾਰੇ ਗੱਲਬਾਤ ਕਰ ਸਕਦਾ ਹੈ।
  • ਵਿਕਾਸ ਸੰਬਧਤ ਮਾਹਰ ਤੁਹਾਡੇ ਬੱਚੇ ਦੇ ਵਿਕਾਸ ਅਤੇ ਸਕੂਲ ਵਿੱਚ ਸਿੱਖਿਆ ਬਾਰੇ ਤੁਹਾਡੇ ਨਾਲ ਗੱਲ ਕਰ ਸਕਦਾ ਹੈ।
  • ਫ਼ਿਜ਼ਿਉਥਰੈਪਿਸਟ ਤੁਹਾਡੇ ਬੱਚੇ ਦੇ ਚਾਲਕ ਨਾੜੀ (ਮੋਟਰ) ਦੇ ਸਮੁੱਚੇ ਵਿਕਾਸ, ਜਿਵੇਂ ਕਿ ਚੱਲਣ, ਦੌੜਨ, ਦਾ ਮੁਲਾਂਕਣ ਕਰ ਸਕਦਾ ਹੈ।
  • ਸਾਈਕਿਆਟ੍ਰਿਸਟ ਤੁਹਾਡੇ ਬੱਚੇ ਦਾ ਸਵੈ-ਮਾਨ ਅਤੇ ਕੀ ਉਹ ਬੱਚਾ ਐੱਚਆਈਵੀ ਬਾਰੇ ਸੂਚਨਾ ਸਹਿਣ ਕਰਨ ਲਈ ਤਿਆਰ ਹੈ ਦੀ ਜਾਂਚ ਕਰੇਗਾ।

ਜੇ ਲੋੜ ਪਵੇ ਤਾਂ ਹਸਪਤਾਲ ਵਿੱਚ ਕਈ ਹੋਰ ਪੇਸ਼ਾਵਰ ਲੋਕ ਮੌਜੂਦ ਹੁੰਦੇ ਹਨ। ਕੀ ਇਹ ਲੋਕ ਤੁਹਾਡੇ ਬੱਚੇ ਦੀ ਸੰਭਾਲ ਸੰਬੰਧੀ ਮਦਦ ਕਰ ਸਕਦੇ ਹਨ ਬਾਰੇ ਆਪਣੇ ਸਰੋਕਾਰਾਂ ਵਾਸਤੇ ਆਪਣੇ ਬੱਚੇ ਦੇ ਡਾਕਟਰਾਂ ਜਾਂ ਨਰਸਾਂ ਨਾਲ ਗੱਲ ਕਰੋ।

ਜੇ ਤੁਹਾਡਾ ਬੱਚਾ ਐਪੁਆਇੰਟਮੈਂਟਾਂ ਦੇ ਸਮਿਆਂ ਵਿਚਕਾਰ ਬਿਮਾਰ ਹੋ ਜਾਂਦਾ ਹੈ ਜਾਂ ਤੁਹਾਨੂੰ ਦਵਾਈ ਬਾਰੇ ਚਿੰਤਾ ਹੋਵੇ ਤਾਂ ਕੀ ਕਰਨਾ ਹੁੰਦਾ ਹੈ

ਬਾਕਾਇਦਾ ਸੰਭਾਲ ਕਰਨ ਲਈ ਤੁਹਾਡੇ ਘਰ ਦੇ ਨੇੜੇ ਫ਼ੈਮਲੀ ਡਾਕਟਰ ਜਾਂ ਪੀਡੀਅਟ੍ਰੀਸ਼ਨ ਹੋਣਾ ਚਾਹੀਦਾ ਹੈ। ਕੁਝ ਪ੍ਰਸ਼ਨਾਂ ਦੇ ਉੱਤਰ ਆਪਣੇ ਬੱਚੇ ਦੇ ਕਲਿਨਿਕ ਨੂੰ ਫ਼ੋਨ 'ਤੇ ਹਾਸਲ ਕੀਤੇ ਜਾ ਸਕਦੇ ਹਨ ਜਾਂ ਅਗਲੀ ਐਪੁਆਇੰਟਮੈਂਟ ਵੇਲੇ ਵਿਚਾਰੇ ਜਾ ਸਕਦੇ ਹਨ। ਕੁਝ ਹੋਰ ਸਮੱਸਿਆਵਾਂ ਸੰਬੰਧੀ ਤੁਹਾਡੇ ਬੱਚੇ ਨੂੰ ਕਲਿਨਿਕ ਵਿਖੇ, ਤੁਹਾਡੇ ਫ਼ੈਮਲੀ ਡਾਕਟਰ ਕੋਲ, ਜਾਂ ਪੀਡੀਆਟ੍ਰੀਸ਼ਨ ਦੇ ਦਫ਼ਤਰ ਵਿੱਚ, ਜਾਂ ਤੁਹਾਡੇ ਨੇੜੇ ਦੇ ਹਸਪਤਾਲ ਦੇ ਐਮਰਜੰਸੀ ਵਿਭਾਗ ਵਿੱਚ ਤੁਰੰਤ ਵੇਖਣ ਦੀ ਲੋੜ ਹੁੰਦੀ ਹੈ।

ਐੱਚਆਈਵੀ ਅਤੇ ਤੁਹਾਡੇ ਬੱਚੇ ਦੀ ਸਿਹਤ

ਕੈਨੇਡਾ ਵਿੱਚ ਐੱਚਆਈਵੀ ਵਾਲੇ ਬੱਚੇ, ਜੇ ਉਹ ਸਿਹਤ ਸੰਭਾਲ ਲਈ ਆਮ ਤੌਰ ਤੇ ਕਲਿਨਿਕ ਜਾਂਦੇ ਰਹਿੰਦੇ ਹਨ ਅਤੇ ਨੁਸਖ਼ੇ ਅਨੁਸਾਰ ਦਵਾਈ ਲੈਂਦੇ ਰਹਿੰਦੇ ਹਨ ਤਾਂ ਉਹ ਤੰਦਰੁਸਤ ਅਤੇ ਸਾਧਾਰਨ ਜੀਵਨ ਬਤੀਤ ਕਰਦੇ ਹਨ। ਕਈ ਬੱਚਿਆਂ ਵਿੱਚ ਇਸ ਦੀ ਤਸ਼ਖ਼ੀਸ ਉਦੋਂ ਹੋ ਜਾਂਦੀ ਹੈ ਜਦੋ ਕਿ ਉਨ੍ਹਾਂ ਵਿੱਚ ਇਸ ਦੇ ਕੋਈ ਲੱਛਣ ਨਹੀਂ ਹੁੰਦੇ ਜਾਂ ਘੱਟ ਹੁੰਦੇ ਹਨ। ਇਸ ਨਾਲ ਬੱਚੇ ਨੂੰ ਤੰਦਰੁਸਤ ਰੱਖਣ ਲਈ, ਜੇ ਉਸ ਸਮੇਂ ਲੋੜ ਹੋਵੇ, ਤਾਂ ਡਾਕਟਰੀ ਟੀਮ ਦਵਾਈਆਂ ਸ਼ੁਰੂ ਕਰ ਦਿੰਦੀ ਹੈ।

ਕਈ ਬੱਚਿਆਂ ਵਿੱਚ ਐੱਚਆਈਵੀ ਦਾ ਪਤਾ ਬਹੁਤ ਦੇਰ ਨਾਲ ਲੱਗਦਾ ਹੈ ਜਦੋਂ ਕਿ ਉਹ ਇਸ ਲਾਗ ਕਾਰਨ ਪਹਿਲਾਂ ਹੀ ਬਹੁਤ ਬਿਮਾਰ ਹੋ ਚੁੱਕੇ ਹੁੰਦੇ ਹਨ। ਕਈ ਬੱਚੇ ਇਸ ਨਾਲ ਚੰਗੀ ਤਰ੍ਹਾਂ ਨਜਿੱਠ ਨਹੀਂ ਸਕਦੇ ਅਤੇ ਮਰ ਜਾਂਦੇ ਹਨ। ਬਹੁਤ ਦੇਰ ਤੋਂ ਅਸੀਂ ਇਸ ਤਰ੍ਹਾਂ ਹੁੰਦਾ ਨਹੀਂ ਵੇਖਿਆ।

ਐੱਚਆਈਵੀ ਵਾਲੇ ਬੱਚਿਆਂ ਵਿੱਚ ਪਾਈਆਂ ਜਾਂਦੀਆਂ ਸਮੱਸਿਆਵਾਂ ਦੀਆਂ ਕਿਸਮਾਂ

ਐੱਚਆਈਵੀ ਦੀ ਤਸ਼ਖ਼ੀਸ ਹੋ ਜਾਣ ਤੋਂ ਪਹਿਲਾਂ, ਕਈ ਬੱਚੇ ਬਹੁਤ ਤੰਦਰੁਸਤ ਲੱਗਦੇ ਹਨ ਅਤੇ ਉਨ੍ਹਾਂ ਵਿੱਚ ਲਾਗ ਦੇ ਕੋਈ ਲੱਛਣ ਨਹੀਂ ਹੁੰਦੇ। ਦੂਜੇ ਬੱਚਿਆਂ ਵਿੱਚ ਹੇਠ ਦਰਜ ਮਾਮੂਲੀ ਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ:

  • ਵਾਧੇ ਜਾਂ ਭਾਰ ਵਧਣ ਵਿੱਚ ਵਿਘਨ
  • ਚਮੜੀ, ਛਾਤੀ, ਜਾਂ ਗੈਸਟਰੋਇੰਨਟੈਸਟਾਈਨਲ (ਪੇਟ ਅਤੇ ਆਂਦਰਾਂ) ਲਾਗਾਂ
  • ਮੂੰਹ ਦੇ ਛਾਲੇ (ਚਿੱਟਾ ਮੂੰਹ)
  • ਵਧੇ ਹੋਏ ਗਲੈਂਡਜ਼
  • ਦਸਤ
  • ਬੁਖ਼ਾਰ
  • (ਸਰੀਰਕ, ਭਾਵੁਕ ਅਤੇ ਦਿਮਾਗ਼ੀ) ਪੱਛੜਿਆ ਵਿਕਾਸ

ਦੂਜੇ ਬੱਚਿਆਂ ਵਿੱਚ ਗੰਭੀਰ ਸਮੱਸਿਆਵਾਂ, ਜਿਵੇਂ ਕਿ ਨਿਮੂਨੀਆ, ਟੀਬੀ, ਐਚੈਫ਼ਾਲੋਪੈਥੀ (ਦਿਮਾਗ਼ ਨੂੰ ਨੁਕਸਾਨ), ਜਾਂ ਕੈਂਸਰ,ਹੋਣਗੀਆਂ। ਜੇ ਐੱਚਆਈਵੀ ਦੀ ਤਸ਼ਖ਼ੀਸ ਛੇਤੀ ਹੋ ਜਾਵੇ ਤਾਂ ਦਵਾਈ ਇਨ੍ਹਾਂ ਵਿੱਚੋਂ ਕਈ ਸਮੱਸਿਆਵਾਂ ਨੂੰ ਰੋਕ ਸਕਦੀ ਹੈ।

ਐੱਚਆਈਵੀ ਲਈ ਸਾਧਨ

ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਰੋਕਾਰ ਹੋਣ, ਤਾਂ ਆਪਣੇ ਬੱਚੇ ਦੇ ਡਾਕਟਰ ਜਾਂ ਐੱਚਆਈਵੀ ਕਲਿਨਿਕ ਨਾਲ ਸੰਪਰਕ ਕਰੋ। ਵਧੇਰੇ ਜਾਣਕਾਰੀ ਲਈ, ਹੇਠ ਦਰਜ ਵੇਖੋ:

ਟਰੀਸਾ ਗਰੁੱਪ (Teresa Group)

www.teresagroup.ca (ਸਿਰਫ਼ ਅੰਗਰੇਜੀ ਵਿੱਚ ਹੀ ਉਪਲਬਧ ਹੈ)
416-596-7703

ਕੇਟੀ: ਕਮਿਊਨਿਟੀ ਏਡਜ਼ ਟਰੀਟਮੈਂਟ ਇਨਫ਼ਰਮੇਸ਼ਨ ਐਕਸਚੇਂਜ (CATIE: Community AIDS Treatment Information Exchange)

www.catie.ca (ਸਿਰਫ਼ ਅੰਗਰੇਜੀ ਵਿੱਚ ਹੀ ਉਪਲਬਧ ਹੈ)

ਮੁੱਖ ਨੁਕਤੇ

  • ਬੱਚਿਆਂ ਨੂੰ ਐੱਚਆਈਵੀ ਆਪਣੀਆਂ ਮਾਵਾਂ, ਉਨ੍ਹਾਂ ਦੇ ਗਰਭ ਅਵੱਸਥਾ ਵਿੱਚ ਹੋਣ ਦੌਰਾਨ, ਛਾਤੀ ਦਾ ਦੁੱਧ ਚੁਘਾਉਂਦਿਆਂ, ਐੱਚਆਈਵੀ ਦੀ ਲਾਗ ਵਾਲੇ ਖ਼ੂਨ ਜਾਂ ਖ਼ੂਨ ਦੀਆਂ ਵਸਤਾਂ ਰਾਹੀਂ, ਜਾਂ ਲਾਗ ਵਾਲੀਆਂ ਸੂਈਆਂ ਜਾਂ ਸਰਜਰੀ ਦੇ ਯੰਤਰਾਂ ਰਾਹੀਂ ਲੱਗ ਸਕਦੀ ਹੈ।
  • ਜਦੋਂ ਬੱਚੇ ਨੂੰ ਐੱਚਆਈਵੀ ਲੱਗ ਜਾਂਦੀ ਹੈ, ਤਾਂ ਐੱਚਆਈਵੀ ਦਾ ਵਾਇਰਸ ਭਾਰੂ ਹੋ ਜਾਂਦਾ ਹੈ ਤਾਂ ਇਹ ਕੁਝ ਕਿਸਮਾਂ ਦੇ ਸਫ਼ੇਦ ਖ਼ੂਨ ਦੇ ਸੈੱਲਾਂ,ਜੋ ਲਾਗ ਵਿਰੁੱਧ ਲੜਦੇ ਹਨ, ਨੂੰ ਨਸ਼ਟ ਕਰ ਦਿੰਦਾ ਹੈ।
  • ਕੈਨੇਡਾ ਵਿੱਚ, ਜੇ ਐੱਚਆਈਵੀ ਵਾਲੇ ਬੱਚੇ ਆਪਣੇ ਕਲਿਨਿਕ ਜਾਂਦੇ ਰਹਿੰਦੇ ਹਨ ਅਤੇ ਨੁਸਖ਼ੇ ਅਨੁਸਾਰ ਦਵਾਈ ਲੈਂਦੇ ਰਹਿੰਦੇ ਹਨ ਤਾਂ ਉਹ ਤੰਦਰੁਸਤ ਹੋ ਸਕਦੇ ਹਨ, ਸਾਧਾਰਨ ਜੀਵਨ ਬਤੀਤ ਕਰ ਸਕਦੇ ਹਨ।
  • ਜੇ ਐੱਚਆਈਵੀ ਦੀ ਤਸ਼ਖ਼ੀਸ ਛੇਤੀ ਹੋ ਜਾਂਦੀ ਹੈ ਤਾਂ ਕਈ ਸਮੱਸਿਆਵਾਂ ਨੂੰ ਦਵਾਈ ਨਾਲ ਰੋਕਿਆ ਜਾ ਸਕਦਾ ਹੈ।
Last updated: ਅਪ੍ਰੈਲ 12 2011