ਐਕੋਕਾਰਡੀਓਗਰਾਮ

Echocardiogram (heart ultrasound) [ Punjabi ]

PDF download is not available for Arabic and Urdu languages at this time. Please use the browser print function instead

ਐਕੋਕਾਰਡੀਓਗਰਾਮ ਦੌਰਾਨ ਕੀ ਕੁਝ ਹੁੰਦਾ ਅਤੇ ਆਪਣੇ ਬੱਚੇ ਨੂੰ ਇਸ ਲਈ ਕਿਵੇਂ ਤਿਆਰ ਕਰਨਾ ਹੈ ਬਾਰੇ ਸਿਖਿਆ ਹਾਸਲ ਕਰੋ।

ਐਕੋਕਾਰਡੀਓਗਰਾਮ ਕੀ ਹੁੰਦਾ ਹੈ?

ਐਕੋਕਾਰਡੀਅਗਰਾਮਐਕੋਕਾਰਡੀਅਗਰਾਮ

ਐਕੋਕਾਰਡੀਓਗਰਾਮ ਇੱਕ ਟੈਸਟ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀ ਤਸਵੀਰ ਲੈਣ ਲਈ ਆਵਾਜ਼-ਤਰੰਗਾਂ ਦੀ ਵਰਤੋਂ ਕਰਦਾ ਹੈ। ਐਕੋਕਾਰਡੀਓਗਰਾਮ ਨੂੰ ਸੰਖੇਪ ਵਿੱਚ ਐਕੋ (ਗੂੰਜ) ਵੀ ਕਿਹਾ ਜਾਂਦਾ ਹੈ। ਇਸ ਨਾਲ ਪੀੜ ਨਹੀਂ ਹੁੰਦੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ। ਤੁਸੀਂ ਸ਼ਾਇਦ ਆਪਣੇ ਬੱਚੇ ਦੇ ਟੈਸਟ ਦੌਰਾਨ ਉੱਥੇ ਠਹਿਰ ਵੀ ਸਕੋਗੇ।

ਐਕੋਕਾਰਡੀਓਗਰਾਮ ਲਈ ਤਿਆਰੀ ਕਰਨੀ

ਐਕੋਕਾਰਡੀਓਗਰਾਮ ਕਰਵਾਉਣ ਲਈ ਤਿਆਰੀ ਕਰਨ ਲਈ ਬਹੁਤੇ ਬੱਚਿਆਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੁੰਦੀ। ਫ਼ਿਰ ਵੀ, ਜੇ ਤੁਹਾਡਾ ਬੱਚਾ ਤਿੰਨ ਸਾਲ ਤੋਂ ਘੱਟ ਉਮਰ ਦਾ ਹੋਵੇ, ਉਸ ਨੂੰ ਸੰਵਾਉਣ ਲਈ ਸੈਡੇਟਿਵ (ਇੱਕ ਦਵਾਈ) ਦਿਤੀ ਜਾਂਦੀ ਹੈ। ਸੈਡੇਟਿਵ ਇੱਕ ਤਰ੍ਹਾਂ ਦੀ ਦਵਾਈ ਹੁੰਦੀ ਹੈ ਜੋ ਟੈਸਟ ਦੌਰਾਨ ਬੱਚੇ ਨੂੰ ਸੌਂ ਜਾਣ ਵਿੱਚ ਮਦਦ ਕਰੇਗੀ।ਜੇ ਬੱਚਾ ਨਾ ਹਿੱਲੇ-ਜੁਲੇ ਤਾਂ ਹੀ ਐਕੋਕਾਰਡੀਓਗਰਾਮ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦਾ ਹੈ।

ਸੈਡੇਟਿਵ ਦਿੱਤੇ ਬਿਨਾਂ

ਜੇ ਤੁਹਾਡੇ ਬੱਚੇ ਨੂੰ ਸੈਡੇਟਿਵ ਦੇਣ ਦੀ ਲੋੜ ਨਾ ਹੋਵੇ ਉਹ ਟੈਸਟ ਤੋਂ ਪਹਿਲਾਂ ਅਤੇ ਪਿੱਛੋਂ ਆਮ ਵਾਂਗ ਖਾ ਪੀ ਸਕਦਾ ਹੈ। ਜੇ ਤੁਹਾਡੇ ਬੱਚੇ ਦਾ ਕੋਈ ਮਨ ਪਸੰਦ ਦਾ ਖਿਡਾਉਣਾ, ਸੁਰੱਖਿਆ ਲਈ ਕੰਬਲ ਜਾਂ ਮਨਚਾਹੀ ਵਿਡੀਉ ਹੋਵੇ ਤਾਂ ਕ੍ਰਿਪਾ ਕਰ ਕੇ ਇਨ੍ਹਾਂ ਨੂੰ ਨਾਲ ਲਿਆਓ।

ਬਹੁਤ ਛੋਟੇ ਬੱਚਿਆਂ ਨੂੰ ਸੈਡੇਟਿਵ ਨਹੀਂ ਦਿੱਤੇ ਜਾ ਸਕਦੇ। ਇਸ ਵਿੱਚ ਅਜਿਹੇ ਬੇਬੀ ਸ਼ਾਮਲ ਹੁੰਦੇ ਹਨ ਜੋ ਸਮੇਂ ਤੋਂ ਅਗੇਤਰੇ ਜੰਮੇਂ ਹੋਣ ਜਾਂ ਉਹ ਬਹੁਤ ਹੀ ਛੋਟੇ ਹੋਣ। ਜੇ ਤੁਹਾਡਾ ਬੱਚਾ ਵੀ ਇਸ ਸ਼ਰੇਣੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਡਾਕਟਰ ਜਾਂ ਨਰਸ ਨੂੰ ਪੁੱਛੋ ਕਿ ਤੁਸੀਂ ਕੀ ਕਰ ਸਕਦੇ ਹੋ।

ਕੀ ਐਕੋਕਾਰਡੀਓਗਰਾਮ ਕਰਵਾਉਣ ਲਈ ਤੁਹਾਡੇ ਬੱਚੇ ਨੂੰ ਸੈਡੇਟਵ ਦੇਣ ਦੀ ਲੋੜ ਹੈ

ਤੁਹਾਡੇ ਬੱਚੇ ਨੂੰ ਟਿਕ ਕੇ ਲੇਟਣ ਦੀ ਲੋੜ ਹੁੰਦੀ ਹੈ ਤਾਂ ਜੋ ਟੈਸਟ ਦੇ ਨਤੀਜੇ ਦਰੁਸਤ ਹੋਣ। ਜੇ ਤੁਹਾਡੇ ਬੱਚੇ ਨੂੰ ਸੈਡੇਟਿਵ ਦੇਣ ਦੀ ਲੋੜ ਪਵੇ ਤਾਂ ਨਰਸ ਤੁਹਾਡੇ ਬੱਚੇ ਨੂੰ ਨਿਗਲਣ ਲਈ ਸੈਡੇਟਿਵ ਦੇਵੇਗੀ। ਇਹ ਅਜਿਹੀ ਦਵਾਈ ਹੁੰਦੀ ਹੈ ਜੋ ਟੈਸਟ ਦੌਰਾਨ ਤੁਹਾਡੇ ਬੱਚੇ ਨੂੰ ਸੁੱਤਾ ਰੱਖਣ ਵਿੱਚ ਮਦਦ ਕਰੇਗੀ। ਇਸ ਦਵਾਈ ਦਾ ਅਸਰ ਇਨਾਂ ਕੁ ਸਮਾਂ ਰਹਿੰਦਾ ਹੈ ਜਿਸ ਵਿੱਚ ਟੈਸਟ ਮੁਕੰਮਲ ਹੋ ਜਾਵੇ।

ਜੇ ਸੈਡੇਟਿਵਾਂ ਬਾਰੇ ਤੁਹਾਨੂੰ ਵੱਧ ਜਾਣਕਾਰੀ ਦੀ ਲੋੜ ਹੋਵੇ ਤਾਂ ਕ੍ਰਿਪਾ ਕਰ ਕੇ ਆਪਣੇ ਡਾਕਟਰ ਜਾਂ ਨਰਸ ਨੂੰ ਪੁੱਛੋ।

ਐਕੋਕਾਰਡੀਓਗਰਾਮ ਕਰਵਾਉਣ ਤੋਂ ਪਹਿਲਾਂ ਖਾਣਾ ਜਾਂ ਪੀਣਾ

ਜੇ ਟੈਸਟ ਲਈ ਤੁਹਾਡਾ ਬੱਚਾ ਸੈਡੇਟਿਵ ਲੈਂਦਾ ਹੈ ਤਾਂ ਟੈਸਟ ਤੋਂ ਕਈ ਘੰਟੇ ਪਹਿਲਾਂ ਉਸ ਲਈ ਖਾਣਾ ਅਤੇ ਪੀਣਾ ਬੰਦ ਕਰਨਾ ਜ਼ਰੂਰੀ ਹੈ। ਟੈਸਟ ਤੋਂ ਪਹਿਲਾਂ ਦੇ ਹਫ਼ਤੇ ਵਿੱਚ ਨਰਸ ਇਹ ਯਕੀਨੀ ਬਣਾਉਣ ਲਈ ਤੁਹਾਨੂੰ ਫ਼ੋਨ ਕਰੇਗੀ ਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਬੱਚਾ ਕੀ ਅਤੇ ਕਦੋਂ ਖਾ ਅਤੇ ਪੀ ਸਕਦਾ ਹੈ। ਹੇਠ ਦਿੱਤਾ ਟੇਬਲ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਬੱਚੇ ਨੇ ਕਦੋਂ ਖਾਣਾ ਅਤੇ ਪੀਣਾ ਬੰਦ ਕਰਨਾ ਹੈ।

ਸੰਵਾਉਣ ਵਾਲੀ ਦਵਾਈ ਤੋਂ ਪਹਿਲਾਂ ਤੁਹਾਡਾ ਬੱਚਾ ਕੀ ਖਾ ਅਤੇ ਪੀ ਸਕਦਾ ਹੈ

ਟੈਸਟ ਤੋਂ ਪਹਿਲਾਂ ਸਮਾਂ ਤੁਹਾਨੂੰ ਕੀ ਜਾਣਨ ਦੀ ਲੋੜ ਹੈ
8 ਘੰਟੇ ਹੋਰ ਠੋਸ ਖ਼ੁਰਾਕ, ਦੁੱਧ ਜਾਂ ਸੰਤਰਿਆਂ ਦਾ ਜੂਸ ਲੈਣਾ ਬੰਦ। ਇਸ ਤੋਂ ਭਾਵ ਗੰਮ ਅਤੇ ਕੈਂਡੀ ਵੀ ਨਹੀਂ ਲੈਣੀ। ਤੁਹਾਡਾ ਬੱਚਾ ਫ਼ਿਰ ਵੀ ਸਾਫ਼ ਤਰਲ ਪੀ ਸਕਦਾ ਹੈ। ਸਾਫ਼ ਤਰਲ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਤੁਸੀਂ ਆਰ-ਪਾਰ ਵੇਖ ਸਕਦੇ ਹੋਵੋ, ਜਿਵੇਂ ਕਿ ਸੇਬਾਂ ਦਾ ਜੂਸ, ਜਿੰਜਰ ਏਲ, ਜਾਂ ਪਾਣੀ। ਤੁਹਾਡਾ ਬੱਚਾ ਜੈੱਲ-ਓ ® ਜਾਂ ਪੌਪਸਿਕਲ ਖਾ ਸਕਦਾ ਹੈ।
6 ਘੰਟੇ ਹੋਰ ਦੁੱਧ ਜਾਂ ਫ਼ਾਰਮੂਲਾ ਲੈਣਾ ਬੰਦ।
4 ਘੰਟੇ ਆਪਣੇ ਬੇਬੀ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਬੰਦ ਕਰ ਦਿਓ।
2 ਘੰਟੇ ਹੋਰ ਸਾਫ਼ ਤਰਲ ਪੀਣੇ ਬੰਦ। ਇਸ ਦਾ ਭਾਵ ਹੋਰ ਸੇਬਾਂ ਦਾ ਜੂਸ, ਪਾਣੀ, ਜਾਂ ਜਿੰਜਰ ਏਲ ਪੀਣਾ ਬੰਦ। ਤੁਹਾਡਾ ਬੱਚਾ ਜੈੱਲ-ਓ® ਜਾਂ ਪੌਪਸਿਕਲ ਨਹੀਂ ਖਾ ਸਕਦਾ।

ਐਕੋਕਾਰਡੀਓਗਰਾਮ ਲਈ ਜਨਰਲ ਅਨੱਸਥੀਸੀਆ

ਜੇ ਤੁਹਾਡਾ ਬੱਚਾ ਤਿੰਨ ਸਾਲ ਤੋਂ ਵੱਧ ਉਮਰ ਦਾ ਹੈ ਅਤੇ ਟਿਕ ਕੇ ਨਹੀਂ ਲੇਟ ਸਕਦਾ, ਤਾਂ ਉਸ ਨੂੰ ਜਨਰਲ ਅਨੱਸਥੀਸੀਆ ਦੇਣ ਦੀ ਲੋੜ ਹੋਵੇਗੀ। ਇਹ ਇੱਕ ਕਿਸਮ ਦੀ ਸਵਾਉਣ ਵਾਲੀ ਦਵਾਈ ਹੁੰਦੀ ਹੈ ਜੋ ਡਾਕਟਰ ਵੱਲੋਂ ਦਿੱਤੀ ਜਾਂਦੀ ਹੈ। ਤੁਹਾਡੇ ਬੱਚੇ ਨੂੰ ਹਸਪਤਾਲ ਕਿਸੇ ਦੂਜੇ ਹਿੱਸੇ ਵਿੱਚ ਇੱਕ ਵਿਸੇਸ਼ ਐਪੁਆਇਂਟਮੈਂਟ ਦਿੱਤੀ ਜਾਵੇਗੀ। ਐਕੋ ਮਸ਼ੀਨ ਤੁਹਾਡੇ ਬੱਚੇ ਕੋਲ ਲਿਆਂਦੀ ਜਾਵੇਗੀ। ਇਹ ਯਕੀਨੀ ਬਣਾਉਣ ਲਈ ਕਿ ਟੈਸਟ ਲਈ ਕਿਵੇਂ ਤਿਆਰ ਹੋਣਾ ਹੈ ਅਤੇ ਸੰਵਾਉਣ ਵਾਲੀ ਦਵਾਈ ਬਾਰੇ ਤੁਸੀਂ ਜਾਣਦੇ ਹੋ, ਨਰਸ ਟੈਸਟ ਤੋਂ ਪਹਿਲੇ ਇੱਕ ਹਫ਼ਤੇ ਵਿੱਚ ਤੁਹਾਨੂੰ ਫ਼ੋਨ ਕਰ ਕੇ ਦੱਸੇਗੀ।

ਐਕੋਕਾਰਡੀਓਗਰਾਮ ਦੌਰਾਨ ਕੀ ਕੁਝ ਹੋਵੇਗਾ

ਵਿਅਕਤੀ, ਜੋ ਟੈਸਟ ਕਰੇਗਾ, ਉਹ ਐਕੋਕਾਰਡੀਓਗਰਾਮ ਕਰਨ ਵਿੱਚ ਸੁਸਿਖਿਅਤ ਹੋਵੇਗਾ। ਇਸ ਵਿਅਕਤੀ ਨੂੰ ਸੋਨੋਗਰਾਫ਼ਰ ਕਿਹਾ ਜਾਂਦਾ ਹੈ।

ਸੋਨੋਗਰਾਫ਼ਰ ਪਹਿਲਾਂ ਤੁਹਾਡੇ ਬੱਚੇ ਦਾ ਭਾਰ ਤੋਲੇਗਾ ਅਤੇ ਕੱਦ ਮਾਪੇਗਾ। ਫਿਰ ਉਹ ਤੁਹਾਡੇ ਬੱਚੇ ਨੂੰ ਵਿਸੇਸ਼ ਐਕੋ ਰੂਮ ਵਿੱਚ ਲਿਆਵੇਗਾ/ਗੀ।

ਤੁਹਾਡੇ ਬੱਚੇ ਨੂੰ ਇੱਕ ਵਿਸੇਸ਼ ਬੈੱਡ ਉੱਤੇ ਲਿਟਾਇਆ ਜਾਵੇਗਾ ਜਿਸ ਬੈੱਡ ਨੂੰ ਉੱਚਾ ਅਤੇ ਨੀਵਾਂ ਕੀਤਾ ਜਾ ਸਕਦਾ ਹੈ। ਤੁਹਾਡੇ ਬੱਚੇ ਨੂੰ ਸਵੈਟਰ, ਕਮੀਜ਼, ਅਤੇ ਕਮਰ ਤੋਂ ਉੱਪਰ ਦੇ ਦੂਜੇ ਕੱਪੜੇ ਉਤਾਰਨੇ ਪੈਣਗੇ।

ਸੋਨੋਗਰਾਫ਼ਰ ਤੁਹਾਡੇ ਬੱਚੇ ਦੀ ਛਾਤੀ ਜਾਂ ਬਾਹਵਾਂ ਉੱਤੇ ਤਿੰਨ ਸਟਿੱਕਰ ਲਾਵੇਗਾ। ਇਨ੍ਹਾਂ ਸਟਿੱਕਰਾਂ ਨੂੰ ਅਲੈਕਟ੍ਰੋਡਜ਼ ਕਿਹਾ ਜਾਂਦਾ ਹੈ। ਇਹ ਤਾਰਾਂ ਰਾਹੀਂ ਐਕੋ ਮਸ਼ੀਨ ਨਾਲ ਜੁੜੇ ਹੁੰਦੇ ਹਨ। ਟੈਸਟ ਦੌਰਾਨ ਇਹ ਤੁਹਾਡੇ ਬੱਚੇ ਦੇ ਦਿਲ ਦੀ ਗਤੀ ਰਿਕਾਰਡ ਕਰਨਗੇ।

ਫਿਰ, ਸੋਨੋਗਰਾਫ਼ਰ ਤੁਹਾਡੇ ਬੱਚੇ ਦੀ ਛਾਤੀ ਉੱਤੇ ਕੁਝ ਜੈਲੀ ਲਾਵੇਗਾ ਤਾਂ ਜੋ ਪਰੋਬ (ਜਾਂਚਣ ਵਾਲਾ ਯੰਤਰ) ਤੁਹਾਡੇ ਬੱਚੇ ਦੀ ਚਮੜੀ ਉੱਪਰ ਸਹਿਜੇ ਹੀ ਚੱਲ ਸਕੇ। ਇਹ ਪਰੋਬ ਇੱਕ ਕੈਮਰੇ ਵਰਗਾ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀਆਂ ਤਸਵੀਰਾਂ ਲੈਂਦਾ ਹੈ। ਇਹ ਲਗਭਗ 15 ਸੈਂਟੀਮੀਟਰ (6'') ਲੰਮਾਂ ਅਤੇ ਇਸ ਦਾ ਸਿਰਾ ਗੋਲ ਹੁੰਦਾ ਹੈ ਕਿ ਇਹ ਜੈਲੀ ਉੱਤੇ ਸਹਿਜੇ ਹੀ ਟਿਕ ਸਕੇ।

ਕਮਰੇ ਅੰਦਰਲੀਆਂ ਬਹੁਤੀਆਂ ਲਾਈਟਾਂ ਬੁਝਾ ਦਿੱਤੀਆਂ ਜਾਣਗੀਆਂ ਤਾਂ ਜੋ ਸੋਨੋਗਰਾਫ਼ਰ ਤਸਵੀਰਾਂ ਨੂੰ ਕੰਮਪਿਊਟਰ ਦੀ ਸਕਰੀਨ ਉੱਪਰ ਵੇਖ ਸਕੇ। ਸੋਨੋਗਰਾਫ਼ਰ ਪਰੋਬ ਨੂੰ ਅੱਗੇ ਪਿੱਛੇ ਕਰੇਗਾ ਤਾਂ ਜੋ ਉਹ ਤੁਹਾਡੇ ਬੱਚੇ ਦੀਆਂ ਤਸਵੀਰਾਂ ਵੱਖ ਵੱਖ ਕੋਣਾਂ ਤੋਂ ਵੇਖ ਸਕੇ। ਤਸਵੀਰਾਂ ਪੇਟ, ਛਾਤੀ ਅਤੇ ਗਰਦਨ ਤੋਂ ਲਈਆਂ ਜਾਂਦੀਆਂ ਹਨ। ਤੁਸੀਂ ਇਨ੍ਹਾਂ ਤਸਵੀਰਾਂ ਨੂੰ ਕੰਪਿਊਟਰ ਦੀ ਸਕਰੀਨ ਉੱਤੇ ਵੇਖ ਸਕਦੇ ਹੋ। ਇਹ ਸਾਰੀਆਂ ਤਸਵੀਰਾਂ ਕੰਪਿਊਟਰ ਵਿੱਚ ਸਾਂਭੀਆਂ ਜਾਂਦੀਆਂ ਹਨ।

ਐਕੋਕਾਰਡੀਓਗਰਾਮ ਦੌਰਾਨ ਤੁਹਾਡੇ ਬੱਚੇ ਨੂੰ ਕੋਈ ਦਰਦ ਨਹੀਂ ਹੋਵੇਗਾ। ਉਹ ਪਰੋਬ ਦਾ ਕੁਝ ਭਾਰ ਮਹਿਸੂਸ ਕਰੇਗਾ। ਕਈ ਵਾਰੀ ਜਦੋਂ ਐਕੋ ਮਸ਼ੀਨ ਦਿਲ ਵਿੱਚ ਖ਼ੂਨ ਦੇ ਵਿਹਾਅ ਨੂੰ ਰਿਕਾਰਡ ਕਰਦੀ ਹੋਵੇਗੀ ਤਾਂ ਤੁਹਾਡਾ ਬੱਚਾ ਉੱਚੀ ਸ਼ੂਸ਼ੂ ਦੀ ਅਵਾਜ਼ ਸੁਣੇਗਾ।

ਜਦੋਂ ਸੋਨੋਗਰਾਫ਼ਰ ਤਸਵੀਰਾਂ ਲੈਣ ਦਾ ਕੰਮ ਖ਼ਤਮ ਕਰ ਲੈਂਦੀ ਹੈ, ਫਿਰ ਉਹ ਕਾਰਡੀਆਲੋਜਿਸਟ ਨੂੰ ਰਿਪੋਰਟ ਦੇਵੇਗੀ ਅਤੇ ਇਹ ਬਿੰਬ ਉਸ ਨੂੰ ਵਿਖਾਵੇਗੀ। ਕਾਰਡੀਆਲੋਜਿਸਟ, ਇਸ ਸਮੇਂ, ਹੋਰ ਤਸਵੀਰਾਂ ਵੀ ਲੈ ਸਕਦਾ ਹੈ। ਇਹ ਟੈਸਟ ਕਰਨ ਦਾ ਆਮ ਹਿੱਸਾ ਹੁੰਦਾ ਹੈ। ਇਸ ਦੌਰਾਨ, ਤੁਹਾਡਾ ਬੱਚਾ ਐਕੋ ਮਸ਼ੀਨ ਦੇ ਨਾਲ ਬੱਝਾ ਰਹੇਗਾ। ਸੋਨੋਗਰਾਫ਼ਰ ਜਾਂ ਨਰਸ ਤੁਹਾਨੂੰ ਦੱਸੇਗੀ ਕਿ ਤੁਹਾਡਾ ਬੱਚਾ ਕਦੋਂ ਮੁੜ ਕੇ ਕੱਪੜੇ ਪਾ ਸਕਦਾ ਹੈ।

ਐਕੋਕਾਰਡੀਓਗਰਾਮ 30 ਮਿੰਟ ਤੋਂ 90 ਮਿੰਟ ਜਾਂ ਵੱਧ ਸਮਾਂ ਲੈ ਸਕਦਾ ਹੈ। ਅਕਸਰ ਤੁਹਾਡੇ ਬੱਚੇ ਦਾ ਪਹਿਲਾ ਐਕੋਕਾਰਡੀਓਗਰਾਮ ਵੱਧ ਸਮਾਂ ਲੈਂਦਾ ਹੈ॥ ਟੈਸਟ ਕਿੰਨੀ ਦੇਰ ਲਏ ਜਾਂਦੇ ਰਹਿਣਗੇ ਇਸ ਦਾ ਨਿਰਭਰ ਤੁਹਾਡੇ ਬੱਚੇ ਦੇ ਉਸ ਡਾਕਟਰ 'ਤੇ ਕਰਦਾ ਹੈ ਜਿਸ ਨੇ ਟੈਸਟ ਲੈਣ ਲਈ ਕਿਹਾ ਹੈ।

ਆਪਣੇ ਬੱਚੇ ਨੂੰ ਐਕੋਕਾਰਡੀਓਗਰਾਮ ਲਈ ਤਿਆਰ ਕਰਨਾ

ਆਪਣੇ ਬੱਚੇ ਨਾਲ ਦਿਆਨਤਦਾਰੀ ਨਾਲ ਅਤੇ ਖੁੱਲ੍ਹ ਕੇ ਗੱਲ ਕਰੋ ਕਿ ਟੈਸਟ ਵਿੱਚ ਕੀ ਹੋਣਾ ਹੈ। ਐਕੋਕਾਰਡੀਓਗਰਾਮ ਦੌਰਾਨ ਜੋ ਕੁਝ ਹੋਣਾ ਹੁੰਦਾ ਹੈ ਉਸ ਦੀ ਵਿਆਖਿਆ ਦਿਓ। ਬੱਚੇ ਦੀ ਸਮਝ ਦੀ ਪੱਧਰ ਅਨੁਸਾਰ ਜਿੰਨੇ ਵੀ ਉਚਿਤ ਵੇਰਵੇ ਹੋ ਸਕਦੇ ਹੋਣ ਉਸ ਨੂੰ ਦੱਸੋ। ਐਪੁਆਇਂਟਮੈਂਟ ਬਾਰੇ ਉਸ ਨੂੰ ਅਗੇਤਰਾ ਹੀ ਦੱਸ ਦਿਓ ਤਾਂ ਜੋ ਹਸਪਤਾਲ ਪਹੁੰਚਣਾ ਉਸ ਲਈ ਹੈਰਾਨੀ ਵਾਲੀ ਗੱਲ ਨਾ ਹੋਵੇ। ਆਪਣੇ ਬੱਚੇ ਨੂੰ ਦੱਸ ਦਿਓ ਕਿ ਟੈਸਟ ਨਾਲ ਕੋਈ ਪੀੜ ਨਹੀਂ ਹੁੰਦੀ ਅਤੇ ਟੈਸਟ ਤੋਂ ਡਰਨ ਦਾ ਕੋਈ ਕਾਰਨ ਨਹੀਂ ਹੈ। ਆਪਣੇ ਬੱਚੇ ਨੂੰ ਇਹ ਵੀ ਦੱਸ ਦਿਓ ਕਿ ਟੈਸਟ ਦੌਰਾਨ ਤੁਸੀਂ ਉਸ ਦੇ ਕੋਲ ਹੀ ਹੋਵੋਗੇ।

ਆਪਣੇ ਬੱਚੇ ਨੂੰ ਸਥਿਤੀ ਦਾ ਨਾਟਕ ਕਰ ਕੇ ਵਿਖਾਉਣਾ

ਜੇ ਤੁਸੀਂ ਚਾਹੋ ਤਾਂ ਤੁਸੀਂ ਅਤੇ ਤੁਹਾਡਾ ਬੱਚਾ ਘਰ ਵਿੱਚ ਅਭਿਆਸ ਕਰ ਸਕਦੇ ਹੋ। ਆਪਣੇ ਬੱਚੇ ਨੂੰ ਇੱਕ ਹਨੇਰੇ ਕਮਰੇ ਵਿੱਚ ਇੱਕ ਬੈੱਡ ਉੱਪਰ ਪਿੱਠ ਭਾਰ ਲਿਟਾਅ ਦਿਓ। ਕਿਉਂਕਿ ਸੋਨੋਗਰਾਫ਼ਰ ਨੇ ਧਿਆਣ ਟਿਕਾਉਣਾ ਹੁੰਦਾ ਹੈ ਉਸ ਨੂੰ ਦੱਸੋ ਕਿ ਇਹ ਮਾਹੌਲ ਨਿੱਘਾ ਅਤੇ ਸ਼ਾਤ ਹੋਵੇਗਾ।

ਥੋੜ੍ਹਾ ਜਿੰਨਾ ਨਿੱਘਾ ਹੈਂਡ ਲੋਸ਼ਨ ਆਪਣੇ ਬੱਚੇ ਦੀ ਛਾਤੀ ਦੇ ਵਿਚਕਾਰ ਅਤੇ ਖੱਬੇ ਪਾਸੇ ਲਾਓ। ਪੀਣ ਵਾਲੇ ਗਲਾਸ ਦੇ ਥੱਲੇ ਨੂੰ ਛਾਤੀ 'ਤੇ ਇੱਧਰ ਉੱਧਰ ਕਰੋ। ਵਿਆਖਿਆ ਦਿਓ ਕਿ ਗਲਾਸ ਇੱਕ ਕੈਮਰਾ ਹੋਵੇਗਾ ਜਿਸ ਨਾਲ ਸੋਨੋਗਰਾਫ਼ਰ ਤਸਵੀਰਾਂ ਲੈਂਦਾ ਹੈ।

ਆਪਣੇ ਨਾਲ ਬੱਚੇ ਦਾ ਵਿਸ਼ੇਸ਼ ਖਿਡਾਉਣਾ, ਸੁਰੱਖਿਆ ਕੰਬਲ, ਜਾਂ ਮਨਚਾਹੀ ਵਿਡੀਓ ਲਿਜਾਓ।

ਆਪਣੇ ਬੱਚੇ ਨੂੰ ਦੱਸੋ ਕਿ ਟੈਸਟ ਲੈਬ ਵਿਖੇ ਐਕੋਕਾਰਡੀਓਗਰਾਮ ਲਈ ਮੁਹੱਈਆ ਕੀਤੀ ਜਗ੍ਹਾ ਉਸ ਨੂੰ ਆਪਣੀ ਕਮੀਜ਼, ਜਾਂ ਸਵੈਟਰ ਆਪ ਉਤਾਰਨੀ ਅਤੇ ਪਾਉਣੀ ਪੈਣਾ ਹੈ।

ਆਪਣੇ ਬੱਚੇ/ਬੱਚੀ ਨੂੰ ਦੱਸੋ ਕਿ ਟੈਸਟ ਦੌਰਾਨ ਐਕੋ ਬੈੱਡ ਉੱਪਰ ਤੁਸੀਂ ਵੀ ਨਾਲ ਹੀ ਲੇਟੇ ਹੋਵੋਗੇ। ਯਕੀਨੀ ਬਣਾਓ ਕਿ ਬੱਚੇ ਨੂੰ ਪਤਾ ਹੋਵੇ ਕਿ ਟੈਸਟ ਨੂੰ ਸਮਾਂ ਲੱਗ ਜਾਂਦਾ ਹੈ ਪਰ ਤੁਸੀਂ ਉਸ ਨੂੰ ਇਕੱਲੇ ਨਹੀਂ ਛੱਡ ਕੇ ਜਾਓਗੇ।

ਐਕੋਕਾਰਡੀਓਗਰਾਮ ਦੇ ਨਤੀਜੇ ਹਾਸਲ ਕਰਨੇ

ਤੁਹਾਡੇ ਬੱਚੇ ਦੇ ਐਕੋਕਾਰਡੀਓਗਰਾਮ ਦੇ ਨਤੀਜੇ ਦੱਸਣ ਦਾ ਕੰਮ ਸਿਰਫ਼ ਬੱਚੇ ਦਾ ਕਾਰਡੀਆਲੋਜਿਸਟ, ਪੈਡੀਅਟ੍ਰੀਸ਼ਨ (ਬੱਚਿਆਂ ਦਾ ਮਾਹਰ), ਜਾਂ ਦੂਜਾ ਮਾਹਰ ਜਿਸ ਨੇ ਟੈਸਟ ਕਰਵਾਉਣ ਲਈ ਕਿਹਾ ਹੋਵੇ, ਹੀ ਕਰ ਸਕਦਾ ਹੈ।

ਟੈਸਟ ਕਰਨ ਵਾਲੇ ਸੋਨੋਗਰਾਫ਼ਰ ਅਤੇ ਕਾਰਡੀਆਲੋਜਿਸਟ ਜਿਹੜਾ ਤਸਵੀਰਾਂ ਦੀ ਨਜ਼ਰਸਾਨੀ ਕਰਦਾ ਹੈ, ਨੂੰ ਤੁਹਾਨੂੰ ਨਤੀਜਾ ਦੇਣ ਦੀ ਇਜਾਜ਼ਤ ਨਹੀਂ ਹੁੰਦੀ।

ਮੁੱਖ ਨੁਕਤੇ

  • ਐਕੋਕਾਰਡੀਓਗਰਾਮ ਇੱਕ ਟੈਸਟ ਹੁੰਦਾ ਹੈ ਜਿਸ ਨਾਲ ਦਿਲ ਦੀਆਂ ਤਸਵੀਰਾਂ ਲਈਆਂ ਜਾਂਦੀਆਂ ਹਨ।
  • ਇਸ ਟੈਸਟ ਨਾਲ ਕੋਈ ਪੀੜ ਨਹੀਂ ਹੁੰਦੀ। ਇਸ ਨੂੰ ਕਰਨ ਲਈ ਅੱਧੇ ਘੰਟੇ ਤੋਂ ਡੇਢ ਘੰਟੇ ਦਾ ਸਮਾਂ ਲਗਦਾ ਹੈ।
  • ਟੈਸਟ ਦੌਰਾਨ ਬੱਚੇ ਨੂੰ ਹਿਲਣਾ-ਜੁਲਣਾ ਨਹੀਂ ਚਾਹੀਦਾ ਇਸ ਲਈ ਟੈਸਟ ਦੌਰਾਨ ਬੱਚੇ ਨੂੰ ਦਵਾਈ ਦੇ ਕੇ ਸਵਾਇਆ ਜਾਂਦਾ ਹੈ।
  • ਜੇ ਤੁਹਾਡੇ ਬੱਚੇ ਨੂੰ ਟੈਸਟ ਲਈ ਸੁਲਾਇਆ ਜਾਂਦਾ ਹੈ ਤਾਂ ਟੈਸਟ ਤੋਂ ਪਹਿਲਾਂ ਕੁਝ ਸਮਾਂ ਬੱਚੇ ਨੂੰ ਕੁਝ ਖਾਣਾ ਪੀਣਾ ਨਹੀਂ ਚਾਹੀਦਾ।
Last updated: ਅਗਸਤ 19 2009